ਇੱਕ ਸਾਲ ਵਿੱਚ: Internet.org Free Basic ਸੇਵਾਵਾਂ

Internet.org ਐਪ ਨੂੰ ਪਹਿਲੇ ਦੇਸ਼, Zambia ਵਿੱਚ ਚਾਲੂ ਕਰਨ ਨੂੰ ਇਸ ਹਫ਼ਤੇ ਇੱਕ ਸਾਲ ਪੂਰਾ ਹੋਇਆ ਹੈ।

ਲੋਕਾਂ ਨੂੰ ਡੇਟਾ ਦੇ ਖਰਚ ਤੋਂ ਬਿਨਾ ਉਚਿਤ ਬੁਨਿਆਦੀ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਲਈ ਪਿਛਲੇ 12 ਮਹੀਨੇ ਵਿੱਚ ਅਸੀਂ 17 ਦੇਸ਼ਾਂ ਦੇ ਇੱਕ ਦਰਜਨ ਤੋਂ ਵੱਧ ਮੋਬਾਈਲ ਔਪਰੇਟਰਾਂ ਨਾਲ ਮਿਲ ਕੇ ਕੰਮ ਕੀਤਾ, ਅਤੇ ਅੱਜ Internet.org ਇੱਕ ਬਿਲੀਅਨ ਤੋਂ ਵੱਧ ਲੋਕਾਂ ਨੂੰ ਉਪਲਬਧ ਹੈ।

ਲੋਕਾਂ ਨੂੰ Internet.org ਰਾਹੀਂ ਮੁਫਤ ਬੁਨਿਆਦੀ ਸੇਵਾਵਾਂ ਤੱਕ ਪਹੁੰਚ ਦੇ ਕੇ, ਸਾਡਾ ਟੀਚਾ ਹੋਰ ਲੋਕਾਂ ਨੂੰ ਆਨਲਾਈਨ ਲੈ ਕੇ ਆਉਣਾ ਸੀ ਅਤੇ ਉਹਨਾਂ ਨੂੰ ਇੰਟਰਨੈੱਟ ਦੇ ਮਹੱਤਵ ਬਾਰੇ ਸਮਝਣ ਵਿੱਚ ਮਦਦ ਕਰਨਾ ਸੀ – ਅਤੇ ਇਹ ਕੰਮ ਕਰ ਰਿਹਾ ਹੈ।

Internet.org ਨੇ ਮੁਫਤ ਬੁਨਿਆਦੀ ਸੇਵਾਵਾਂ ਨੂੰ ਚਾਲੂ ਕਰਨ ਤੋਂ ਬਾਅਦ 50% ਵੱਧ ਤੇਜ਼ੀ ਨਾਲ ਨਵੇਂ ਲੋਕਾਂ ਨੂੰ ਮੋਬਾਈਲ ਨੈੱਟਵਰਕਾਂ ਤੇ ਲਿਆਉਂਦਾ ਹੈ। Internet.org ਨਾਲ ਜੁੜਨ ਵਾਲੇ ਅੱਧ ਤੋਂ ਵੱਧ ਲੋਕ ਡੇਟਾ ਲਈ ਭੁਗਤਾਨ ਕਰ ਰਹੇ ਹਨ ਅਤੇ ਪਹਿਲੇ 30 ਦਿਨਾਂ ਦੇ ਅੰਦਰ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਇਹ ਬਿੰਦੁ ਦਿਖਾਉਂਦੇ ਹਨ ਕਿ Internet.org ਨਾ ਸਿਰਫ ਲੋਕਾਂ ਨੂੰ ਆਨਲਾਈਨ ਲਿਆਉਣ ਵਿੱਚ ਮਦਦ ਕਰਨ ਵਿੱਚ ਸਫਲ ਸਾਧਨ ਹੈ, ਪਰ ਇਹ ਲੋਕਾਂ ਨੂੰ ਇੰਟਰਨੈੱਟ ਦਾ ਮਹੱਤਵ ਦਿਖਾਉਣ ਅਤੇ ਇਸਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਵਿੱਚ ਵੀ ਮਦਦ ਕਰ ਵਿੱਚ ਵੀ ਸਫਲ ਹੋਇਆ ਹੈ।

ਜਿਵੇਂ ਅਸੀਂ ਦੂਜੇ ਸਾਲ ਵੱਲ ਵੱਧ ਰਹੇ ਹਾਂ, ਅਸੀਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਕੇ ਜੋ ਸਿਖਿਆ ਹੈ ਉਸਨੂੰ ਅੱਗੇ ਲੈ ਕੇ ਜਾ ਰਹੇ ਹਾਂ ਅਤੇ ਹੁਣ Internet.org free basic ਸੇਵਾਵਾਂ ਨੂੰ ਪਾਰ ਲਗਾਉਣ ਲਈ ਤਿਆਰ ਹਾਂ। ਅਸੀਂ ਨਾ-ਜੁੜੇ ਹੋਏ ਲੋਕਾਂ ਨੂੰ ਮੁਫਤ ਬੁਨਿਆਦੀ ਸੇਵਾਵਾਂ ਦੀ ਪੇਸ਼ਕਸ਼ ਕਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਕਰਨ ਲਈ, ਇੱਕ ਭਾਈਵਾਲ ਪੋਰਟਲ ਨਾਲ ਕਿਸੇ ਵੀ ਮੋਬਾਈਲ ਔਪਰੇਟਰ ਲਈ ਨਵੇਂ ਦੇਸ਼ਾਂ ਵਿੱਚ Internet.org ਨੂੰ ਚਾਲੂ ਕਰਨਾ ਆਸਾਨ ਬਣਾਇਆ ਹੈ ਜਿਸ ਵਿੱਚ ਤਕਨੀਕੀ ਟੂਲ ਅਤੇ ਸਭ ਤੋਂ ਵਧੀਆ ਅਭਿਆਸ ਸ਼ਾਮਲ ਹਨ। ਨਵੇਂ ਸੰਚਾਲਕ ਸਹਿਭਾਗੀ internet.org/operators ਵਿਖੇ ਅਰੰਭ ਕਰ ਸਕਦੇ ਹਨ।

ਹਾਲ ਹੀ ਵਿੱਚ Internet.org ਪਲੇਟਫਾਰਮ ਦੀ ਘੋਸ਼ਣਾ ਕਰਨ ਤੋਂ ਬਾਅਦ, ਅਸੀਂ ਡੇਵਲਪਰਾਂ ਲਈ Internet.org ਨਾਲ ਜੋੜਨ ਲਈ ਸੇਵਾਵਾਂ ਤਿਆਰ ਕਰਨਾ ਆਸਾਨ ਬਣਾਇਆ ਹੈ। ਸਾਡਾ ਟੀਚਾ ਦੁਨੀਆ ਭਰ ਦੇ ਭਿੰਨ, ਸਥਾਨਕ ਭਾਈਚਾਰੇ ਤੱਕ ਲਾਭਾਂ ਨੂੰ ਪਹੁੰਚਾਉਣ ਲਈ ਜਿੰਨੇ ਸੰਭਵ ਹੋਣ ਉੰਨੇ ਮੋਬਾਈਲ ਔਪਰੇਟਰਾਂ ਅਤੇ ਡੇਵਲਪਰਾਂ ਨਾਲ ਕੰਮ ਕਰਨਾ ਹੈ।

ਪਿਛਲੇ ਮਹੀਨੇ ਵਿੱਚ Internet.org ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਦਸ ਲੱਖ ਤੋਂ ਵੱਧ ਵਾਰ ਸਿਹਤ ਸੇਵਾਵਾਂ ਨੂੰ ਐਕਸੈੱਸ ਕੀਤਾ, ਜੋ Internet.org ਦੇ ਸਾਡੇ ਉਚਤਮ ਟੀਚੇ ਬਾਰੇ ਦੱਸਦਾ ਹੈ – ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪਾਉਣ ਵਿੱਚ ਮਦਦ ਕਰਨਾ।

ਅਸੀਂ ਨਾ-ਜੁੜੇ ਹੋਏ ਲੋਕਾਂ ਨੂੰ ਉਚਿਤ ਮੁਫਤ ਬੁਨਿਆਦੀ ਸੇਵਾਵਾਂ ਅਤੇ ਇੰਟਰਨੈੱਟ ਤੱਕ ਪਹੁੰਚ ਦੇਣ ਲਈ ਹੋਰ ਮੋਬਾਈਲ ਔਪਰੇਟਰਾਂ ਅਤੇ ਡੇਵਲਪਰਾਂ ਨਾਲ ਭਾਈਵਾਲੀ ਕਰਨ ਦੀ ਉਮੀਦ ਕਰਦੇ ਹਾਂ।

ਹੋਰ ਪੋਸਟ

Facebook © 2018 Powered by WordPress.com VIP