AfricaCom ‘ਤੇ Internet.org ਤੋਂ ਹਾਈਲਾਈਟਸ

ਇਸ ਹਫ਼ਤੇ, Ime Archibong, ਡਾਇਰੈਕਟਰ ਆਫ ਪ੍ਰੋਡਕਟ ਪਾਟਨਰਸ਼ਿਪਸ, ਅਤੇ Markku Makelainen, ਡਾਇਰੈਕਟਰ ਆਫ ਓਪਰੇਟਰ ਪਾਟਨਰਸ਼ਿਪਸ, ਨੇ ਕੇਪ ਟਾਊਨ ਵਿੱਚ AfricaCom ‘ਤੇ ਪਲੇਟਫਾਰਮ ਸੰਭਾਲਿਆ। ਉਹਨਾਂ ਨੇ ਇਹ ਵਿਚਾਰ ਸਾਂਝੇ ਕੀਤੇ ਕੀ ਕਿਵੇਂ Free Basics ਖਰੀਦਣ ਦੀ ਸਮਰੱਥਾ ਅਤੇ ਜਾਗਰੂਕਤਾ ਵਿੱਚ ਕਮੀ ਦੀਆਂ ਰੁਕਾਵਟਾਂ ਨੂੰ ਹੱਲ ਕਰਦੇ ਹੋਏ ਬਿਲੀਅਨ ਲੋਕਾਂ ਨੂੰ ਇੰਟਰਨੈੱਟ ਨਾਲ ਕਨੈਕਟ ਕਰਨ ਦਾ ਉਦੇਸ਼ ਨੂੰ ਪ੍ਰਾਪਤ ਕਰਦਾ ਹੈ, ਖਾਸ਼ ਕਰਕੇ ਅਫਰੀਕਾ ਵਿੱਚ ਜਿੱਥੇ ਪਿਛਲੇ ਸਾਲ ਅਸੀਂ Free Basics ਲਾਂਚ ਕੀਤਾ।

ਲੋਕਾਂ ਨੂੰ Free Basics ‘ਤੇ ਪਹੁੰਚ ਮੁਹੱਈਆ ਕਰਵਾ ਕੇ, ਸਾਡਾ ਟੀਚਾ ਹੋਰ ਲੋਕਾਂ ਨੂੰ ਆਨਲਾਈਨ ਲੈ ਕੇ ਆਉਣਾ ਹੈ ਅਤੇ ਇੰਟਰਨੈੱਟ ਦੀ ਕਦਰ ਜਾਣਨ ਵਿੱਚ ਉਹਨਾਂ ਦੀ ਸਹਾਇਤਾ ਕਰਨੀ ਹੈ — ਅਤੇ ਇਹ ਕੰਮ ਕਰ ਰਿਹਾ ਹੈ। Free Basics ਹੁਣ 34 ਓਪਰੇਟਰਾਂ ਨਾਲ 30 ਦੇਸ਼ਾਂ ਵਿੱਚ ਲਾਈਵ ਹੈ। ਸਾਡੀਆਂ ਕਨੈਕਟਿਵਿਟੀ ਦੀਆਂ ਕੋਸ਼ਿਸ਼ਾਂ ਦੇ ਤਹਿਤ ਅਸੀਂ 15 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਇੰਟਰਨੈੱਟ ਦੀ ਕਦਰ ਤੋਂ ਜਾਣੂ ਕਰਵਾਉਂਦੇ ਹੋਏ, ਆਨਲਾਈਨ ਲੈ ਆਏ ਹਾਂ। ਅਤੇ ਸਾਡੇ ਵੱਲੋਂ ਸੰਸਾਰ ਭਰ ਵਿੱਚ Free Basics ਪਲੇਟਫਾਰਮ ‘ਤੇ ਸੈਂਕੜੇ ਹੀ ਸੇਵਾਵਾਂ ਉਪਲਬਧ ਹਨ ਜੋ ਸਥਾਨਕ ਨਿਰਮਾਤਾ ਸੇਵਾਵਾਂ ਵਿੱਚ ਦਿਲਚਸਪੀ ਪੈਦਾ ਕਰ ਰਹੀਆਂ ਹਨ।

ਅਸੀਂ ਆਉਣ ਵਾਲੇ ਮਹੀਨਿਆਂ ਵਿੱਚ Free Basics ਨੂੰ ਹੋਰ ਜ਼ਿਆਦਾ ਦੇਸ਼ਾਂ ਵਿੱਚ ਪੇਸ਼ ਕਰਨ ਲਈ ਕੰਮ ਕਰ ਰਹੇ ਹਾਂ, ਅਤੇ ਸਾਡੇ ਅਫਰੀਕੀ ਮਹਾਂਦੀਪ ਵਿੱਚ ਤਰੱਕੀ ਬਾਰੇ ਸਾਡੇ ਕੋਲ ਇਸ ਹਫ਼ਤੇ ਦੋ ਜ਼ਰੂਰੀ ਐਲਾਨ ਸਨ:

Free Basics ਲਈ Praekelt ਫਾਊਨਡੇਸ਼ਨ ਇੰਕੂਵੇਟਰ ਪੇਸ਼ ਕੀਤਾ ਜਾ ਰਿਹਾ ਹੈ

ਸੋਮਵਾਰ ਨੂੰ, ਅਸੀਂ Free Basics ਲਈ Praekelt ਫਾਊਨਡੇਸ਼ਨ ਇੰਕੂਵੇਟਰ ਦਾ ਐਲਾਨ ਕੀਤਾ, ਇਸ ਨੂੰ ਸੈਂਕੜੇ ਹੀ ਸਮਾਜ ਵਿੱਚ ਬਦਲਾਅ ਲਿਆਉਣ ਵਾਲੀਆਂ ਸੰਸਥਾਵਾਂ ਦੇ ਪ੍ਰਭਾਵ ਅਤੇ ਵਿਕਾਸ ਦਰ ਵਧਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਅਸੀਂ ਇਸ ਇੰਕੂਵੇਟਰ ਪ੍ਰੋਗਰਾਮ ਵਿੱਚ ਨਿਵੇਸ਼ ਕਰਨ ਲਈ Praekelt ਨਾਲ ਕੰਮ ਕਰ ਰਹੇ ਹਾਂ ਜੋ Free Basics ਲਈ 100 ਸਮਾਜ ਵਿੱਚ ਬਦਲਾਅ ਲਿਆਉਣ ਵਾਲੀਆਂ ਸੰਸਥਾਵਾਂ ਤਿਆਰ ਕਰਨ ਵਿੱਚ ਸਹਾਇਤਾ ਦੁਆਰਾ ਸ਼ੁਰੂ ਹੋਵੇਗਾ। ਹਿੱਸਾ ਲੈਣਾ ਕੰਪਨੀਆਂ ਨੂੰ ਉਹ ਟੂਲ ਅਤੇ ਸੇਵਾਵਾਂ ਮੁਹੱਈਆ ਕਰਵਾਏਗਾ ਜਿਸ ਦੀ ਉਹਨਾਂ ਨੂੰ ਹਾਲ ਹੀ ਆਨਲਾਈਨ ਹੋਏ ਲੋਕਾਂ ਤੱਕ ਪਹੁੰਚਣ ਲਈ ਲੋੜ ਹੁੰਦੀ ਹੈ।

ਤੁਸੀਂ ਇਸ ਇੰਕੂਵੇਟਰ ਬਾਰੇ Praekelt ਫਾਊਨਡੇਸ਼ਨ ਇੱਥੇ ਹੋਰ ਪੜ੍ਹ ਸਕਦੇ ਹੋ ਅਤੇ ਇੰਕੂਵੇਟਰ ਵਿੱਚ ਦਰਜ ਹੋਣ ਵਿੱਚ ਦਿਲਚਸਪੀ ਵਿਖਾਉਣ ਵਾਲੇ ਡਿਵੈਲਪਰ ਇੱਥੇ ਜਾ ਸਕਦੇ ਹਨ।

ਅਫ਼ਰੀਕਾ ਵਿੱਚ ਸਾਰੀਆਂ Airtel ਮਾਰਕੀਟਾਂ ਵਿੱਚ Free Basics ਦਾ ਵਿਸਤਾਰ

ਅਤੇ ਮੰਗਲਵਾਰ ਨੂੰ, Airtel ਅਫਰੀਕਾ ਨੇ Facebook ਨਾਲ ਆਪਣੀ ਭਾਈਵਾਲੀ ਦਾ ਐਲਾਨ ਕੀਤਾ ਜਿਸ ਨੂੰ ਸਾਰੇ 17 ਦੇਸ਼ਾਂ ਵਿੱਚ Free Basics ਦੇ ਲਾਂਚ ਦੇ ਤੌਰ ‘ਤੇ ਵੇਖਿਆ ਜਾਵੇਗਾ ਜਿੱਥੇ ਇਹ ਅਫਰੀਕਾ ਵਿੱਚ ਓਪਰੇਟ ਕਰਦਾ ਹੈ। Airtel ਆਪਣੀਆਂ ਹੋਰ ਅਫ਼ਰੀਕੀ ਮਾਰਕੀਟਾਂ ਦੀ ਤਰ੍ਹਾਂ, Airtel ਨਾਈਜੀਰੀਆ, DRC, ਗੈਬੋਨ ਅਤੇ ਨਾਈਜਰ ਵਿੱਚ Free Basics ਲਾਂਚ ਕਰਨ ਦੁਆਰਾ ਸ਼ੁਰੂ ਕਰੇਗਾ। 2014 ਤੋਂ, ਉਹ ਪਹਿਲਾਂ ਤੋਂ ਹੀ Free Basics ਜਾਂਬੀਆ, ਕੀਨੀਆ, ਮਾਲਾਵੀ, ਘਾਨਾ, ਸੇਸ਼ੈਲਜ਼ ਅਤੇ ਰਵਾਂਡਾ ਵਿੱਚ Free Basics ਨੂੰ ਲਿਆ ਚੁੱਕੇ ਹਨ।

ਕ੍ਰਿਸ਼ਚੀਅਨ ਡੀ ਫਾਰੀਆ, MD ਐਂਡ CEO ਆਫ Airtel ਅਫਰੀਕਾ ਨੇ ਕਿਹਾ, ” ਅਫਰੀਕਾ ਦੇ ਸਭ ਤੋਂ ਵੱਡੇ 3G ਨੈੱਟਵਰਕ ਦੇ ਨਾਲ, Airtel ਅਫਰੀਕਾ ਵਿੱਚ ਡੇਟਾ ਕ੍ਰਾਂਤੀ ਦਾ ਮੋਹਰੀ ਬਣ ਚੁੱਕਿਆ ਹੈ। ਭਾਈਚਾਰਿਆਂ ਦੀ ਜ਼ਿੰਦਗੀ ਬਦਲਣ ਵਿੱਚ ਇੰਟਰਨੈੱਟ ਦੀ ਸ਼ਕਤੀ ਤੋਂ ਅਸੀਂ ਜਾਣੂ ਹਾਂ ਅਤੇ Facebook ਨਾਲ ਇਹ ਭਾਈਵਾਲੀ ਹੋਰ ਲੋਕਾਂ ਨੂੰ ਆਨਲਾਈਨ ਲਿਆਉਣ ਅਤੇ ਡਿਜ਼ੀਟਲ ਪਾੜੇ ਨੂੰ ਘਟਾਉਣ ਵਿੱਚ ਸਹਾਇਕ ਹੋਵੇਗੀ।”

ਤੁਸੀਂ Airtel ਅਫ਼ਰੀਕਾ ਦੇ ਮੁਕੰਮਲ ਐਲਾਨਾਂ ਬਾਰੇ ਇੱਥੇ ਹੋਰ ਪੜ੍ਹ ਸਕਦੇ ਹੋ।.

ਹੋਰ ਪੋਸਟ

Facebook © 2018 Powered by WordPress.com VIP