Free Basics: ਮਿਥਕ ਅਤੇ ਤੱਥ

19, ਨਵੰਬਰ 2015 ਨੂੰ ਅਪਡੇਟ ਕੀਤਾ ਗਿਆ

ਮਿਥਕ: Facebook ਉਹਨਾਂ ਸਾਈਟਾਂ ਦੇ ਸਾਰੇ ਉਪਯੋਗਤਾ ਡੇਟਾ ਦੀ ਐਕਸੈਸ ਨੂੰ ਪ੍ਰਾਪਤ ਕਰਦਾ ਹੈ ਜੋ Free Basics ‘ਤੇ ਹਨ

ਤੱਥ: Facebook ਉਪਭੋਗਤਾ ਗੋਪਨੀਯਤਾ ਅਤੇ ਸੁਰੱਖਿਆ ਨੂੰ ਬਹੁਤ ਜ਼ਿਆਦਾ ਗੰਭੀਰ ਰੂਪ ਵਿੱਚ ਲੈਂਦਾ ਹੈ। Free Basics ਨੈਵੀਗੇਸ਼ਨ ਜਾਣਕਾਰੀ ‘ਤੇ ਡੇਟਾ ਨੂੰ ਪ੍ਰਾਪਤ ਕਰਦਾ ਹੈ ਅਤੇ ਸਟੋਰ ਕਰਦਾ ਹੈ – Free Basics ਦੇ ਮਾਧਿਅਮ ਤੋਂ ਐਕਸੈਸ ਕੀਤੇ ਤੀਜੇ ਪੱਖ ਦੀ ਸੇਵਾ ਦੇ ਡੋਮੇਨ ਜਾਂ ਨਾਂ, ਅਤੇ ਡੇਟਾ ਦੀ ਮਾਤਰਾ (ਉਦਾ. ਵੱਜੋਂ. ਮੇਗਾਬਾਈਟ) ਉਪਯੋਗ ਕੀਤਾ ਗਿਆ ਜਦੋਂ ਤੁਸੀਂ ਉਸ ਸੇਵਾ ਦੀ ਐਕਸੈਸ ਕਰਦੇ ਹੋ ਜਾਂ ਉਸਨੂੰ ਵਰਤਦੇ ਹੋ – ਕਿਉਂਕਿ ਇਸਨੂੰ ਇਹ ਤੈਅ ਕਰਨ ਦੀ ਲੋੜ ਹੁੰਦੀ ਹੈ ਕਿ ਕਿਹੜਾ ਟ੍ਰੈਫ਼ਿਕ ਡੇਟਾ ਸ਼ੁਲਕਾਂ ਤੋਂ ਮੁਫ਼ਤ ਸਪੁਰਦ ਕੀਤਾ ਜਾ ਸਕਦਾ ਹੈ। Facebook 90 ਦਿਨਾਂ ਤੋਂ ਵੱਧ ਸੇਵਾ ਵਿੱਚਕਾਰ ਤੋਂ ਕਿਸੇ ਵੀ ਨਿੱਜੀ ਨੈਵੀਗੇਸ਼ਨ ਜਾਣਕਾਰੀ ਨੂੰ ਸਟੋਰ ਨਹੀਂ ਕਰਦਾ ਹੈ। ਅਸੀਂ ਸਾਡੇ ਸਮੱਗਰੀ ਸਾਥੀਆਂ ਦੇ ਨਾਅਲ ਕੋਈ ਵੀ ਨਿੱਜੀ ਪਛਾਣ ਕਰਨ ਯੋਗ ਜਾਣਕਾਰੀ ਨੂੰ ਸਾਂਝਾ ਨਹੀਂ ਕਰਦੇ ਹਾਂ ਅਤੇ ਉਹਨਾਂ ਉਪਭੋਗਤਾਵਾਂ ਬਾਰੇ Facebook ਨੂੰ ਅਜਿਹੀ ਜਾਣਕਾਰੀ ਭੇਜਣ ਲਈ ਉਹਨਾਂ ਸਾਥੀਆਂ ਲਈ ਕੋਈ ਲੋੜ ਨਹੀਂ ਹੁੰਦੀ ਹੈ।

ਮਿਥਕ: Facebook ਅਤੇ ਇਸਦੇ ਟੈਲੀਕਾਮ ਸਾਥੀ ਇਸਦੀ ਚੋਣ ਕਰਦੇ ਹਨ ਅਤੇ ਚੁਣਦੇ ਹਨ ਕਿ ਕਿਹੜੀਆਂ ਸੇਵਾਵਾਂ Free Basics ‘ਤੇ ਹਨ

ਤੱਥ: ਜਦੋਂ ਅਸੀਂ ਅਰੰਭ ਵਿੱਚ Internet.org ਨੂੰ ਰੀਲੀਜ਼ ਕੀਤਾ ਸੀ, ਤਾਂ ਇਹ ਸੀਮਿਤ ਸਾਥੀਆਂ ਦੇ ਨਾਲ ਸੀ। ਕੁਝ ਕਨੂੰਨੀ ਸ਼ਿਕਾਇਤਾਂ ਸਨ। ਇਸਲਈ ਅਸੀਂ ਸੁਣਿਆ ਅਤੇ ਪ੍ਰੋਗਰਾਮ ਨੂੰ ਖੋਲ੍ਹਿਆ। Internet.org – ਹੁਣ Free Basics ਕਿਹਾ ਜਾਂਦਾ ਹੈ – ਕਿਸੇ ਵੀ ਨਿਰਮਾਤਾ ਅਤੇ ਕਿਸੇ ਵੀ ਐਪਲੀਕੇਸ਼ਨ ਲਈ ਖੁੱਲ੍ਹਾ ਹੈ ਜੋ ਮੁੱਢਲੀਆਂ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।

ਮਿਥਕ: Free Basics ਕੋਈ ਅਣਉਚਿਤ ਇੰਟਰਨੈੱਟ ਐਕਸੈਸ ਮਾਡਲ ਬਣਾ ਰਿਹਾ ਹੈ

ਤੱਥ: Free Basics ਨੂੰ ਅਜਿਹੇ ਇੱਕ ਇੰਟਰਨੈੱਟ ਐਕਸੈੱਸ ਮਾਡਲ ਦਾ ਪ੍ਰਚਾਰ ਕਰਨ ਲਈ ਡਿਜਾਇਨ ਕੀਤਾ ਗਿਆ ਹੈ ਜੋ ਮੁਫਤ ਅਤੇ ਕਿਸੇ-ਖ਼ਾਸ ਲਈ ਨਹੀਂ ਹੈ। Free Basics ਪਲੇਟਫਾਰਮ ਅੰਤ ਉਪਭੋਗਤਾਵਾਂ ਲਈ ਮੁਫ਼ਤ ਹੈ। ਇਹ ਸਮੱਗਰੀ ਸਾਥੀਆਂ (ਉਦਾ. ਵੱਜੋਂ, ਅਜਿਹੀਆਂ ਸੇਵਾਵਾਂ ਜੋ Free Basics ਦੇ ਨਾਲ ਭਾਗੀਦਾਰ ਹਨ) ਲਈ ਵੀ ਮੁਫ਼ਤ ਹੈ; Free Basics ਵਿੱਚ ਸ਼ਾਮਿਲ ਕੀਤੇ ਜਾਣ ਲਈ, Facebook ਨੂੰ ਸਮੱਗਰੀ ਸਾਥੀਆਂ ਦੀ ਲੋੜ ਨਹੀਂ ਹੁੰਦੀ ਹੈ। ਨਾ ਤਾਂ Facebook ਅਤੇ ਨਾ ਹੀ ਇਸਦੇ ਸਮੱਗਰੀ ਸਾਥੀ Free Basics ਦੇ ਮਾਧਿਅਮ ਤੋਂ ਲੋਕਾਂ ਦੁਆਰਾ ਖਪਤ ਕੀਤੇ ਜਾਣ ਵਾਲੇ ਡੇਟਾ ਲਈ ਸੰਚਾਲਕਾਂ ਨੂੰ ਭੁਗਤਾਨ ਨਹੀਂ ਕਰਦੇ ਹਨ। ਆਖ਼ਰਕਾਰ, Free Basics ਕਿਸੇ ਵੀ ਸੰਚਾਲਕ ਲਈ ਨਿਵੇਕਲਾ ਨਹੀਂ ਹੈ, ਅਤੇ Facebook ਕਿਸੇ ਵੀ ਸੰਚਾਲਕ ਦੇ ਨਾਲ ਕੰਮ ਕਰਨ ਲਈ ਇੱਛੁਕ ਹੈ ਜੋ ਮੁਫ਼ਤ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੇ ਹਨ। ਫਿੱਲੀਪਿਨ, ਮਾਲਾਵੀ ਅਤੇ ਮੰਗੋਲੀਆ ਵਿੱਚ, Facebook ਪਹਿਲਾਂ ਤੋਂ ਹੀ ਕਿਸੇ ਸਿੰਗਲ ਮਾਰਕੀਟ ਵਿੱਚ ਕਈਂ ਸੰਚਾਲਕਾਂ ਦੇ ਨਾਲ ਕੰਮ ਕਰਦਾ ਹੈ।

ਮਿਥਕ: Free Basics ਲੋਕਾਂ ਨੂੰ ਸੰਪੂਰਨ ਇੰਟਰਨੈੱਟ ਦਾ ਅਨੁਭਵ ਕਰਨ ਤੋਂ ਰੋਕਦਾ ਹੈ ਅਤੇ ਉਹਨਾਂ ਦੀ Free Basics ‘ਤੇ ਰਹਿਣ ਦੀ ਸੰਭਾਵਨਾ ਹੁੰਦੀ ਹੈ

ਤੱਥ: ਸਾਡੇ ਕੋਲ Facebook ਵਿਖੇ ਇੱਕ ਕਹਾਵਤ ਹੈ: ਡੇਟਾ ਦਲੀਲਾਂ ਨੂੰ ਜਿੱਤਦਾ ਹੈ। ਅਤੇ ਪ੍ਰੋਗਰਾਮ ਤੋਂ ਡੇਟਾ ਇਹ ਦਿਖਾਉਂਦਾ ਹੈ ਕਿ ਜੋ Free Basics ਵਰਤਦੇ ਹਨ ਉਹਨਾਂ ਲੋਕਾਂ ਲਈ ਸੰਪੂਰਨ ਇੰਟਰਨੈੱਟ ਖੋਲ੍ਹਣ ਲਈ ਕੰਮ ਕਰਦਾ ਹੈ। 50% ਲੋਕ ਜੋ Free Basics ਵਰਤਦੇ ਹਨ ਡੇਟਾ ਲਈ ਭੁਗਤਾਨ ਕਰ ਰਹੇ ਹਨ – ਅਤੇ ਮੁਫ਼ਤ ਮੁੱਢਲੀਆਂ ਸੇਵਾਵਾਂ ਤੋਂ ਬਾਹਕ ਇੰਟਰਨੈੱਟ ਦੀ ਐਕਸੈਸ – ਪਹਿਲੀ ਵਾਰ ਲਈ ਆਨਲਾਈਨ ਆਉਣ ਦੇ 30 ਦਿਨਾਂ ਵਿੱਚਕਾਰ। ਭਾਰਤ ਵਿੱਚ, In India, 8x ਨਵੇਂ ਇੰਟਰਨੈੱਟ ਉਪਭੋਗਤਾਵਾਂ ਨੇ ਡੇਟਾ ਲਈ ਭੁਗਤਾਨ ਕੀਤਾ ਅਤੇ ਸਿਰਫ਼ Free Basics ਦੀ ਐਕਸੈਸ ਕਰਨ ਵਾਲੇ ਵਿਅਕਤੀਆਂਦੀ ਤੁਲਨਾ ਵਿੱਚ ਸਮੁੱਚੇ ਇੰਟਰਨੈੱਟ ਦੀ ਐਕਸੈਸ ਕੀਤੀ। Free Basics ਸੰਪੂਰਨ ਇੰਟਰਨੈੱਟ ਦਾ ਮਾਰਗ ਪ੍ਰਦਾਨ ਕਰਦਾ ਹੈ।

ਮਿਥਕ: ਜਦੋਂ ਲੋਕ Free Basics ਨੂੰ ਛੱਡਦੇ ਹਨ ਤਾਂ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਹੈ ਕਿ ਉਹ ਹੁਣ ਇੰਟਰਨੈੱਟ ਲਈ ਭੁਗਤਾਨ ਕਰ ਰਹੇ ਹਨ

ਤੱਥ: ਜਦੋਂ ਲੋਕ Free Basics ਨੂੰ ਛੱਡਦੇ ਹਨ ਤਾਂ ਉਹਨਾਂ ਨੂੰ ਸਪਸ਼ਟ ਰੂਪ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਡੇਟਾ ਸ਼ੁਲਕ ਲਿੱਤਾ ਜਾਵੇਗਾ।

ਮਿਥਕ: Free Basics ਇਸ਼ਤਿਹਾਰਬਾਜੀ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੀ ਹੈ ਜੋ ਪਹਿਲਾਂ ਤੋਂ ਹੀ ਆਨਲਾਈਨ ਹਨ ਅਤੇ ਉਹਨਾਂ ਨੂੰ ਸੇਵਾ ਪ੍ਰਦਾਤਾਵਾਂ ਨੂੰ ਬਦਲਣ ਲਈ ਉਤਸ਼ਾਹਿਤ ਕਰਨ ਦੀ ਇੱਕ ਕੋਸ਼ਿਸ਼ ਹੈ।

ਤੱਥ: ਜਿੱਥੇ ਅਜੇ ਲੋਕ ਆਨਲਾਈਨ ਨਹੀਂ ਹਨ ਉਹਨਾਂ ਪੇਂਡੂ ਖੇਤਰਾਂ ਸਮੇਤ, Free Basics ਲਈ ਇਸ਼ਤਿਹਾਰਬਾਜੀ ਜਨਅੰਕੜੇ ਦੀ ਵਿਭਿੰਨਤਾ ਵਿੱਚਕਾਰ ਹੋ ਰਿਹਾ ਹੈ। ਨਾਲ ਹੀ, ਭਾਰਤ ਵਿਚ ਡੂਅਲ ਸਿਮ ਆਮ ਹਨ ਇਸਲਈ ਲੋਕ ਦੋ ਸੇਵਾ ਪ੍ਰਦਾਤਾਵਾਂ ਦੀ ਵਰਤੋਂ ਕਰਨ ਦੀ ਚੋਣ ਕਰ ਸਕਦੇ ਹਨ।

ਮਿਥਕ: Free Basics ਇੰਟਰਨੈੱਟ ਉੱਤੇ ਨਿਯੰਤ੍ਰਣ ਕਰਨ ਦਾ Facebook ਦਾ ਇੱਕ ਢੰਗ ਹੈ

ਤੱਥ: Free Basics ਦਾ ਉਦੇਸ਼ Facebook ਤੋਂ ਪਰ੍ਹੇ ਮੁਫਤ ਬੁਨਿਆਦੀ ਸੇਵਾਵਾਂ ਨਾਲ ਲੋਕਾਂ ਨੂੰ ਇੰਟਰਨੇੱਟ ਦੀ ਮਹੱਤਤਾ ਬਾਰੇ ਦੱਸਣਾ ਹੈ। ਲੋਕਾਂ ਨੂੰ ਹੋਰ ਔਨਲਾਈਣ ਸੇਵਾਵਾਂ, ਜਿਵੇਂ ਕਿ ਮਹਿਲਾਵਾਂ ਦੀ ਸਿਹਤ ਦੀ ਜਾਣਕਾਰੀ ਅਤੇ ਸਿੱਖਿਆ ਸੇਵਾਵਾਂ ਨੂ ਅਨੁਭਵ ਕਰਨ ਵਿੱਚ ਮਦਦ ਕਰਨ ਲਈ ਸੇਵਾਵਾਂ ਦੇ ਇੱਕ ਵਿਆਪਕ ਸੈੱਟ ਦੀ ਸੂਚੀ ਦੇਣਾ ਜ਼ਰੂਰੀ ਹੈ। Free Basics ਵਿੱਚ ਹਿੱਸਾ ਲੈ ਰਹੇ ਡਵੈਲਪਰਾਂ ਲਈ ਮੁੱਖ ਕੰਮ ਸੰਪੂਰਨ ਇੰਟਰਨੈੱਟ ਦੀ ਖੋਜ ਨੂੰ ਉਤਸ਼ਾਹਿਤ ਕਰਨਾ ਹੈ।

ਮਿਥਕ: Facebook ਆਪਣੇ ਦੂਰਸੰਚਾਰ ਦੇ ਭਾਈਵਾਲਾਂ ਨਾਲ ਮੁਨਾਫ਼ੇ ਵਾਲੇ ਸੌਦੇ ਕਰ ਰਿਹਾ ਹੈ

ਤੱਥ: Facebook, ਡਵੈਲਪਰਾਂ ਜਾਂ ਦੂਰਸੰਚਾਰ ਨੂੰ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਹੈ। Facebook ਡਵੈਲਪਰਾਂ ਜਾਂ ਦੂਰਸੰਚਾਰ ਜਾਂ Free Basics ਵਿੱਚ ਹਿੱਸਾ ਲੈਣ ਵਾਲੇ ਕਿਸੇ ਵਿਅਕਤੀ ਤੋਂ ਕੋਈ ਪੈਸਾ ਨਹੀਂ ਲੈਂਦਾ ਅਤੇ ਨਾ ਹੀ ਦਿੰਦਾ ਹੈ। ਸਿਰਫ ਪ੍ਰੋਗਰਾਮ ਦਾ ਪ੍ਰਚਾਰ ਕਰਨ ਲਈ ਹੀ ਪੈਸਾ ਖਰਚਿਆ ਜਾਂਦਾ ਹੈ ਕਿਉਂਕਿ ਬਿਨਾ ਜੁੜੇ ਹੋਏ ਲੋਕ ਜਾਣ ਸਕਣ ਕਿ ਕਿਵੇਂ ਜੁੜਨਾ ਹੈ।

ਮਿਥਕ: Free Basics ਜੋ ਕੰਪਨੀਆਂ ਉਸ ਦੇ ਨਾਲ ਹਨ ਅਤੇ ਜੋ ਨਹੀਂ ਹਨ ਉਹਨਾਂ ਵਿਚਕਾਰ ਗਾਹਕ ਡੇਟਾ ਕੀਮਤਾਂ ਵਿੱਚ ਫ਼ਰਕ ਪੈਦਾ ਕਰਕੇ ਡਵੈਲਪਰਾਂ ਲਈ ਕਈ ਪੱਧਰ ਵਾਲੇ ਅਸਮਾਨ ਹਿੱਤ ਪੈਦਾ ਕਰਦਾ ਹੈ

ਤੱਥ: Free Basics ਇੱਕ ਐਪਲੀਕੇਸ਼ਨ ਅਤੇ ਵੈਬਸਾਈਟ ਹੈ ਜੋ ਪਹਿਲੀ ਵਾਰ ਲੋਕਾਂ ਨੂੰ ਸਿਫ਼ਰ ਡੇਟਾ ਖਰਚੇ ਨਾਲ ਇੰਟਰਨੈੱਟ ਦਾ ਤਜਰਬਾ ਕਰਵਾ ਕੇ ਕਿਫਾਇਤ ਅਤੇ ਜਾਗਰੂਕਤਾ ਦੀਆਂ ਸਮੱਸਿਆਵਾਂ ਨਾਲ ਨਜਿੱਠਦੀਹੈ। Free Basics ਪਲੇਟਫਾਰਮ ਹਰ ਕਿਸੇ ਡੇਵਲਪਰ ਅਤੇ ਕਿਸੇ ਵੀ ਐਪਲੀਕੇਸ਼ਨ ਲਈ ਖੁੱਲ੍ਹਾ ਹੈ ਜੋ ਬੁਨਿਆਦੀ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। Facebook Free Basics ਦੇ ਅੰਦਰ ਅਤੇ ਬਾਹਰ – .ਕੰਪਨੀਆਂ ਦੀਆਂ ਸੇਵਾਵਾਂ ਨੂੰ ਚਾਲੂ ਕਰਨ ਵਿੱਚ ਮਦਦ ਕਰਨ ਲਈ ਸਾਧਨਾਂ ਦੇ ਇੱਕ ਵਿਆਪਕ ਪੈਕੇਜ ਦੀ ਪੇਸ਼ਕਸ਼਼ ਕਰਦਾ ਹੈ ਅਤੇ ਵਿਸ਼ਵ ਪੱਧਰ ਤੇ ਡੇਵਲਪਰਾਂ ਨਾਲ ਜੁੜਨ ਲਈ ਅਤੇ ਉਹਨਾਂ ਦੀਆਂ ਆਨਲਾਈਨਆਨਲਾਈਨ ਸੇਵਾਵਾਂ ਨੂੰ ਚਾਲੂ ਕਰਨ ਵਿੱਚ ਮਦਦ ਕਰਨ ਲਈ ਡੇਵਲਪਰ ਇਵੈਂਟ ਕਰਵਾਉਂਦਾ ਹੈ।

ਮਿਥਕ: Internet.org is ਇੰਟਰਨੇੱਟ ਦੇ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਅਸਫਲ ਹੋ ਰਿਹਾ ਹੈ ਜੋ ਭਾਰਤ ਵਿਚ ਹਨ

ਤੱਥ: ਦੁਨੀਆ ਦੇ ਦੋ-ਤਿਹਾਈ ਲੋਕ ਜਿਹਨਾਂ ਦੀ ਇੰਟਰਨੇੱਟ ਤੱਕ ਪਹੁੰਚ ਨਹੀਂ ਹੈ, ਅਤੇ ਤਕਨੀਕੀ ਮੋਹਰੀਆਂ, ਗੈਰ-ਮੁਨਾਫ਼ਾ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਇਕੱਠੇ ਲਿਆਉਣ ਲਈ Internet.org Facebook-ਦੀ ਅਗਵਾਈ ਹੇਠ ਇੱਕ ਪਹਿਲ ਹੈ। ਇਹ ਲੋਕਾਂ ਦੇ ਆਨਲਾਈਨ ਆਉਣ ਵਿੱਚ ਪੇਸ਼ ਆਉਣ ਵਾਲੀਆਂ ਮੁੱਖ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਜੋ ਕਿ – ਬੁਨਿਆਦੀ ਢਾਂਚਾ, ਅਤੇ ਕਿਫਾਇਤ ਅਤੇ ਜਾਗਰੂਕਤਾ ਹਨ। Facebook ਅਤੇ Internet.org ਭਾਈਵਾਲ ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਅਮਲੀ ਪ੍ਰੋਜੈਕਟਾਂ ਅਤੇ ਪ੍ਰਯੋਗਾਂ ਦੀ ਇੱਕ ਲੜੀ ਉੱਤੇ ਮਿਲ ਕੇ ਕੰਮ ਕਰ ਰਹੇ ਹਨ:

  • ਡੇਟਾ ਦੇ ਕੀਮਤ ਨੂੰ ਵਧਾਉਣਾ ਅਤੇ ਨਵੇਂ ਵਪਾਰਕ ਮਾਡਲ ਲੈ ਕੇ ਆਉਣਾ ਜੋ ਕਿ ਪਹੁੰਚ ਅਤੇ ਕਨੈਕਟਿਵਿਟੀ ਦੀਆਂ ਰੁਕਾਵਟਾਂ ਨੂੰ ਘੱਟ ਕਰੇਗਾ। ਇਹ Free Basics ਹੈ।
  • ਬੁਨਿਆਦੀ ਢਾਂਚੇ ਦੇ ਖੋਜ ਅਤੇ ਵਿਕਾਸ ਪ੍ਰੋਜੈਕਟ ‘ਤੇ ਧਿਆਨ ਦੇ ਕੇ ਸੀਮਤ ਜਾਂ ਬਿਨਾ ਕਨੈਕਟਿਵਿਟੀ ਵਾਲੇ ਭਾਈਚਾਰਿਆਂਤੱਕ ਭਰੋਸੇਯੋਗ ਨੈੱਟਵਰਕ ਪਹੁੰਚ ਵਧਾਉਣਾ। ਇਹ ਸਾਡੇ ਕਨੈਕਟਿਵਿਟੀ ਲੈਬ ਹੈ, , ਜੋ ਕਨੈਕਟਿਵਿਟੀ ਅਤੇ ਨਵੇਂ ਬੁਨਿਆਦੀ ਢਾਂਚੇ ਲਈ ਲੰਮਾ ਸਮਾਂ ਚੱਲਣ ਵਾਲੇ ਤਰੀਕਿਆਂ ਦੀ ਭਾਲ ਕਰ ਰਹੀ ਹੈ ਜੋ ਪਹੁੰਚ ਲਈ ਭੌਤਿਕ ਰੁਕਾਵਟਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਣ, ਜਿਸ ਵਿੱਚ ਸੈਟੇਲਾਇਟ, ਲੇਜ਼ਰ ਅਤੇ ਮਨੁੱਖ ਰਹਿਤ ਏਰੀਅਲ ਸਿਸਟਮ ਵੀ ਸ਼ਾਮਲ ਹਨ।
  • ਪੁਰਾਣੇ ਜੰਤਰਾਂ ਅਤੇ ਨੈੱਟਵਰਕਾਂ ਉੱਤੇ ਵੀ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਸੰਬੰਧਤ ਸਥਾਨਕ ਭਾਸ਼ਾ ਡਿਜ਼ੀਟਲ ਸਮੱਗਰੀ ਅਤੇ ਸੇਵਾਵਾਂ ਤਿਆਰ ਕਰਨਾ ਅਤੇ ਵੰਡ ਨੂੰ ਵਧਾ ਕੇ ਸਬੰਧਤ ਸਮੱਗਰੀ ਅਤੇ ਸੇਵਾਵਾਂ ਦਾ ਵਿਕਾਸ ਕਰਨਾ। ਇਹ ਇੱਕ Internet.org ਇੰਨੋਵੇਸ਼ਨ ਲੈਬ ਹੈ ਜੋ ਵੱਧ ਰਹੇ ਬਾਜ਼ਾਰਾਂ ਵਿੱਚ ਆਮ ਤੌਰ ਤੇ ਮਿਲਣ ਵਾਲੇ ਨੈੱਟਵਰਕ ਹਾਲਤ ਤਿਆਰ ਕਰਦੀ ਹੈ , ਅਤੇ ਡੇਵਲਪਰਾਂ ਨੂੰ ਉਹਨਾਂ ਦੇ ਐਪਲੀਕੇਸ਼ਨਾਂ ਦਾ ਉਸ ਮਾਹੌਲ ਵਿੱਚ ਪਰੀਖਣ ਕਰਨ ਅਤੇ ਵੱਖ-ਵੱਖ ਖੇਤਰਾਂ ਦੇ ਨਵੇਂ ਗਾਹਕਾਂ ਲਈ ਅਨੁਕੂਲਿਤ ਕਰਨ ਦੇ ਯੋਗ ਬਣਾਉਂਦੀ ਹੈ।
  • ਅਸੀਂ ਹਾਲ ਹੀ ਵਿੱਚ ਐਕਸਪ੍ਰੈਸ WiFi ਦਾ ਐਲਾਨ ਕੀਤਾ ਹੈ, ਇੱਕ ਪ੍ਰੋਗਰਾਮ ਜਿਸਦਾ ਪਰੀਖਣ ਅਸੀਂ ਭਾਰਤ ਵਿੱਚ ਕਰ ਰਹੇ ਹਾਂ ਜੋ ਗਾਹਕਾਂ ਨੂੰ ਸਥਾਨਕ ਹੋਟਸਪੋਟ ਰਾਹੀਂ ਇੰਟਰਨੇੱਟ ਐਕਸੈੱਸ ਕਰਨ ਲਈ ਤੇਜ਼, ਭਰੋਸੇਯੋਗ ਅਤੇ ਕਿਫਾਇਤੀ ਡੇਟਾ ਪੈਕੇਜ ਖਰੀਦਣ ਦੇ ਯੋਗ ਬਣਾਉਂਦਾ ਹੈ।

ਮਿਥਕ: Free Basics ਖੁੱਲ੍ਹਾ, ਪਬਲਿਕ ਅਤੇ ਲੋਕਤੰਤਰੀ ਨਹੀਂ ਹੈ

ਤੱਥ: Free Basics ਹਰ ਕਿਸੇ ਡੇਵਲਪਰ ਅਤੇ ਕਿਸੇ ਵੀ ਐਪਲੀਕੇਸ਼ਨ ਲਈ ਖੁੱਲ੍ਹਾ ਹੈ ਜੋ ਇਸਦੀਆਂ ਬੁਨਿਆਦੀ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਸੇਵਾਵਾਂ Free Basics ਦੇ ਅਨੁਕੂਲ ਹੁੰਦੀਆਂ ਹਨ ਜੇਕਰ ਉਹ ਇਹਨਾਂ ਦੋ ਮਾਪਦੰਡ ਨੂੰ ਪੂਰਾ ਕਰਦੀਆਂ ਹਨ: (1) ਉਹ ਡੇਟਾ-ਕੁਸ਼ਲ ਹਨ (ਉਦਾਹਰਣ ਵਜੋਂ ਉਹ ਸੇਵਾਵਾਂ ਜੋ VoIP, ਵੀਡੀਓ, ਫਾਇਲ ਟ੍ਰਾਂਸਫਰ, ਜਾਂ 200 KB ਤੋਂ ਵੱਡੀਆਂ ਫੋਟੋਆਂ ਦੀ ਵਰਤੋਂ ਕਰਦੀਆਂ ਹਨ ਉਹ ਅਨੁਕੂਲ ਨਹੀਂ ਹਨ), ਅਤੇ (2)ਉਹ ਤਕਨੀਕੀ ਸੇਧਾਂ ਵਿੱਚ ਦਿੱਤੀਆਂ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ। Free Basics ਨੂੰ ਅਜਿਹੇ ਇੱਕ ਇੰਟਰਨੈੱਟ ਐਕਸੈੱਸ ਮਾਡਲ ਦਾ ਪ੍ਰਚਾਰ ਕਰਨ ਲਈ ਡਿਜਾਇਨ ਕੀਤਾ ਗਿਆ ਹੈ ਜੋ ਮੁਫਤ ਅਤੇ ਕਿਸੇ-ਖ਼ਾਸ ਲਈ ਨਹੀਂ ਹੈ। Free Basics ਪਲੇਟਫਾਰਮ ਅੰਤ ਉਪਭੋਗਤਾਵਾਂ ਲਈ ਮੁਫ਼ਤ ਹੈ। ਇਹ ਸਮੱਗਰੀ ਭਾਈਵਾਲਾਂ ਲਈ ਵੀ ਮੁਫਤ ਵਿੱਚ ਉਪਲਬਧ ਹੈ; Facebook ਸਮੱਗਰੀ ਭਾਈਵਾਲਾਂ ਤੋਂ Free Basics ਵਿੱਚ ਸ਼ਾਮਲ ਹੋਣ ਲਈ ਕੋਈ ਫ਼ੀਸ ਨਹੀਂ ਲੈਂਦਾ। ਨਾ ਤਾਂ Facebook ਅਤੇ ਨਾ ਹੀ ਇਸਦੇ ਸਮੱਗਰੀ ਸਾਥੀ Free Basics ਦੇ ਮਾਧਿਅਮ ਤੋਂ ਲੋਕਾਂ ਦੁਆਰਾ ਖਪਤ ਕੀਤੇ ਜਾਣ ਵਾਲੇ ਡੇਟਾ ਲਈ ਸੰਚਾਲਕਾਂ ਨੂੰ ਭੁਗਤਾਨ ਨਹੀਂ ਕਰਦੇ ਹਨ। ਆਖ਼ਰਕਾਰ, Free Basics ਕਿਸੇ ਵੀ ਸੰਚਾਲਕ ਲਈ ਨਿਵੇਕਲਾ ਨਹੀਂ ਹੈ, ਅਤੇ Facebook ਕਿਸੇ ਵੀ ਸੰਚਾਲਕ ਦੇ ਨਾਲ ਕੰਮ ਕਰਨ ਲਈ ਇੱਛੁਕ ਹੈ ਜੋ ਮੁਫ਼ਤ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੇ ਹਨ। ਫਿੱਲੀਪਿਨ, ਮਾਲਾਵੀ ਅਤੇ ਮੰਗੋਲੀਆ ਵਿੱਚ, Facebook ਪਹਿਲਾਂ ਤੋਂ ਹੀ ਕਿਸੇ ਸਿੰਗਲ ਮਾਰਕੀਟ ਵਿੱਚ ਕਈਂ ਸੰਚਾਲਕਾਂ ਦੇ ਨਾਲ ਕੰਮ ਕਰਦਾ ਹੈ।

ਮਿਥਕ: Free Basics ਲੋਕਾਂ ਨੂੰ ਇੰਟਰਨੈੱਟ ਦਾ ਇੱਕ ਗਲਤ ਰੂਪ ਦਿਖਾ ਰਿਹਾ ਹੈ ਅਤੇ Facebook ਨੇ ਇਸਦੀ ਥਾਂ ਪੂਰੇ ਇੰਟਰਨੈੱਟ ਲਈ ਘੱਟ ਡੇਟਾ ਕੀਮਤ ਦੀ ਪੇਸ਼ਕਸ਼ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ

ਤੱਥ: ਦੋ-ਤਿਹਾਈ ਦੁਨੀਆ ਜਿਸ ਦੀ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ ਉਹਨਾਂ ਨੂੰ ਜੋੜਨ ਵਿੱਚ ਮਦਦ ਕਰਨ ਲਈ, ਅਸੀਂ ਸਹਾਇਕ ਔਪਰੇਟਰਾਂ ਨਾਲ ਟਿਕਾਊ ਵਪਾਰਕ ਮਾਡਲ ਨੂੰ ਬਣਾਉਣ ਵਿੱਚ ਮਦਦ ਨਾਲ ਪ੍ਰਯੋਗ ਕਰ ਰਹੇ ਹਾਂ।. ਨੈੱਟਵਰਕ ਦਾ ਇੱਕ ਬੁਨਿਆਦੀ ਢਾਂਚਾ ਬਣਾਉਣਾ, ਸੰਭਾਲਣਾ ਅਤੇ ਚਲਾਉਣਾ ਇੱਕ ਮਹਿੰਗਾ ਕੰਮ ਹੈ ਅਤੇ ਅਸੀਂ ਇਸ ਨਿਵੇਸ਼ ਨੂੰ ਕਾਇਮ ਰੱਖਣ ਅਤੇ ਵਧਾਉਣ ਵਿੱਚ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਡੇਟਾ ਦੀ ਕੀਮਤ ਤੇ ਸਬਸਿਡੀ ਦੇਣਾ ਖਤਰਨਾਕ ਹੋ ਸਕਦਾ ਹੈ ਅਤੇ ਆਮ ਤੌਰ ਤੇ ਬਾਜ਼ਾਰ ਨੂੰ ਵਿਗਾੜ ਦਿੰਦਾ ਹੈ, ਅਤੇ ਲੰਮੀ ਦੌੜ ਵਿੱਚ ਕਈ ਪੱਧਰਾਂ ਤੇ ਉਪਭੋਗਤਾਵਾਂ ਲਈ ਮਾੜਾ ਹੁੰਦਾ ਹੈ।. ਸਾਡਾ ਟੀਚਾ ਇੱਕ ਅਜਿਹਾ ਮਾਡਲ ਬਣਾਉਣਾ ਹੈ, ਜੋ ਕਿ ਸੰਪੰਨ ਡਿਵੈਲਪਰ ਭਾਈਚਾਰੇ ਦੇ ਨਾਲ ਬਹੁਭਾਂਤੀ, ਗਤੀਸ਼ੀਲ ਇੰਟਰਨੈੱਟ ਬਾਜ਼ਾਰ ਨੂੰ ਸਹਿਯੋਗ ਦਿੰਦਾ ਹੈ ਅਤੇ ਸਥਾਨਕ ਸਮੱਗਰੀ ਨਾਲ ਭਰਿਆ ਹੋਇਆ ਹੈ ਤਾਂਕਿ ਲੋਕਾਂ ਨੂੰ ਸਮੱਗਰੀ ਅਤੇ ਸੇਵਾ ਦੀ ਇੱਕ ਵੱਡੀ ਲੜੀ ਨੂੰ ਵਰਤਣ ਦਾ ਮੌਕਾ ਮਿਲੇ। Free Basics ਪਲੇਟਫਾਰਮ ਡੇਵਲਪਰਾਂ ਨੂੰ Free Basics ਵਿੱਚ ਉਹਨਾਂ ਦੀਆਂ ਸੇਵਾਵਾਂ ਨੂੰ ਸ਼ਾਮਲ ਕਰਨ ਲਈ ਇੱਕ ਮੌਕਾ ਦਿੰਦਾ ਹੈ ਅਤੇ ਵਰਤਣ ਲਈ ਲੋਕਾਂ ਦੀਆਂ ਪਸੰਦ ਮੁਤਾਬਕ ਸੇਵਾਵਾਂ ਚੁਣਨ ਦਿੰਦਾ ਹੈ।

ਮਿਥਕ: ਜੇਕਰ Google ਜਾਂ Twitter ਉਹਨਾਂ ਦਾ ਉਪਭੋਗਤਾ ਸੀਤਾ ਸਾਂਝਾ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਉਹ Free Basics ਦਾ ਹਿੱਸਾ ਨਹੀਂ ਬਣ ਸਕਦੇ

ਤੱਥ: Free Basics ਕਿਸੇ ਵੀ ਐਪਲੀਕੇਸ਼ਨ ਲਈ ਖੁੱਲ੍ਹਾ ਹੈ ਜੋ ਇਸਦੀਆਂ ਬੁਨਿਆਦੀ ਤਕਨੀਕੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। Google Search, Bing ਅਤੇ Ask.com ਕੁਝ ਦੇਸ਼ਾਂ ਵਿੱਚ ਉਪਲਬਧ ਹਨ ਜਿਥੇ ਅਸੀਂ Free Basic ਸੇਵਾਵਾਂ ਨੂੰ ਚਾਲੂ ਕੀਤਾ ਹੈ। ਜ਼ਾਮਬਿਆ ਵਿੱਚ ਸ਼ੁਰੂਆਤ ਸਮੇ ਦੀ ਭਾਈਵਾਲੀ ਤੋਂ ਲੈ ਕੇ, ਅਸੀਂ Free Basics ਵਿਚ ਮੁਫ਼ਤ ਜਾਣਕਾਰੀ ਖੋਜ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਚਲਾਉਣ ਲਈ Google ਨਾਲ ਗੱਲਬਾਤ ਵਿੱਚ ਰੁੱਝੇ ਹੋਏ ਹਾਂ। ਅਸੀਂ ਪ੍ਰੋਗਰਾਮ ਅਤੇ Free Basics ਪਲੇਟਫਾਰਮ ਦੇ ਲੌਚ ਹੋਣ ਤੇ ਦੁਹਰਾਉਣਾ ਚਾਹੁੰਦੇ ਹਾਂ ਕਿ ਕੋਈ ਵੀ ਸੇਵਾ ਜਦੋਂ ਤੱਕ ਕਿ ਜੋ ਕਿ ਤਕਨੀਕੀ ਮਾਪਦੰਡਾਂ ਨੂੰ ਪੂਰਾ ਕਰਦੀ ਹੈ ਉਹ ਐਪ ਵਿੱਚ ਸ਼ਾਮਲ ਹੋਣ ਲਈ ਯੋਗ ਹੈ।

ਮਿਥਕ: Free Basics ਨੈੱਟ-ਨਿਰਪੱਖਤਾ ਦੇ ਅਸੂਲਾਂ ਦੀ ਉਲੰਘਣਾ ਕਰਦਾ ਹੈ

ਤੱਥ: Facebook ਨੈੱਟ-ਨਿਰਪੱਖਤਾ ਦਾ ਸਮਰਥਨ ਕਰਦਾ ਹੈ ਅਤੇ ਸੰਸਾਰ ਭਰ ਵਿੱਚ ਕੰਮ ਕੀਤਾ ਹੈ ਕਿ ਸੇਵਾਵਾਂ ਨੂੰ ਬਲੌਕ ਜਾਂ ਦੱਬਿਆ ਨਹੀਂ ਜਾ ਸਕਦਾ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਤੇਜ਼ ਲੇਨ ਉੱਤੇ ਪਾਬੰਦੀ ਲਗਾਈ ਗਈ ਹੈ। ਨੈੱਟ-ਨਿਰਪੱਖਤਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਨੈੱਟਵਰਕ ਔਪਰੇਟਰ ਉਹਨਾਂ ਸੇਵਾਵਾਂ ਤੱਕ ਪਹੁੰਚ ਨੂੰ ਸੀਮਤ ਨਾ ਕਰਨ ਜਿਹਨਾਂ ਦੀ ਵਰਤੋਂ ਲੋਕ ਕਰਨਾ ਚਾਹੁੰਦੇ ਹਨ, ਅਤੇ Free Basics ਦਾ ਉਦੇਸ਼ ਵੱਧ ਲੋਕਾਂ ਨੂੰ ਪਹੁੰਚ ਪ੍ਰਦਾਨ ਕਰਨਾ ਹੈ। ਇਹ ਖਪਤਕਾਰ ਦੀ ਪਸੰਦ ਅਤੇ ਖਪਤਕਾਰ ਦੇ ਮਹੱਤਵ ਲਈ ਚੰਗਾ ਹੈ। ਨੈੱਟ-ਨਿਰਪੱਖਤਾ ਅਤੇ Free Basics ਇੱਕਠੇ ਰਹਿ ਸਕਦੇ ਹਨ ਅਤੇ ਰਹਿਣਾ ਚਾਹੀਦਾ ਹੈ।

ਮਿਥਕ: Facebook ਨੇ ਵਿਕਾਸਸ਼ੀਲ ਦੇਸ਼ਾਂ ਦੇ ਅੰਦਰ ਆਪਣੇ ਵਿਕਾਸ ਅਤੇ ਆਮਦਨ ਦੇ ਮੌਕਿਆਂ ਵਿੱਚ ਮਦਦ ਲਈ Free Basics ਨੂੰ ਸ਼ੁਰੂ ਕੀਤਾ ਹੈ।

ਤੱਥ: Free Basics ਉੱਤੇ Facebook ਦੇ ਅੰਦਰ ਕੋਈ ਵੀ ਇਸ਼ਤਿਹਾਰ ਨਹੀਂ ਹੁੰਦੇ ਹਨ। ਜੇਕਰ ਲਾਭ ਉਦੇਸ਼ ਹੁੰਦਾ, ਤਾਂ Facebook ਨੇ ਆਪਣੇ ਸਰੋਤਾਂ ਨੂੰ ਉਹਨਾਂ ਬਾਜ਼ਾਰਾਂ ਉੱਤੇ ਕੇਂਦ੍ਰਿਤ ਕਰਦਾ ਜਿੱਥੇ ਆਨਲਾਈਨ ਇਸ਼ਤਿਹਾਰ ਪਹਿਲਾਂ ਤੋਂ ਹੀ ਚੱਲ ਰਹੇ ਹਨ।

ਮਿਥਕ: Free Basics ਸਥਾਨਕ ਕਾਢਾਂ ਲਈ ਇੱਕ ਖਤਰਾ ਹੈ

ਤੱਥ: ਕੋਈ ਵੀ ਖਤਰਾ ਲੋਕਾਂ ਨੂੰ ਔਫਲਾਈਣ ਰੱਖਣ ਦੀ ਤੁਲਨਾ ਵਿੱਚ ਸਥਾਨਕ ਕਾਢਾਂ ਲਈ ਖਤਰੇ ਤੋਂ ਵੱਡਾ ਨਹੀਂ ਹੈ। Free Basics ਪੂਰੇ ਇੰਟਰਨੇੱਟ ਦੀ ਵਰਤੋਂ ਕਰਕੇ, ਸੇਵਾਵਾਂ ਲਈ ਸੰਭਾਵੀ ਦਰਸ਼ਕਾਂ ਨੂੰ ਵਧਾਉਂਦਾ ਹੈ ਅਤੇ ਵਧੇਰੇ ਲੋਕਾਂ ਨੂੰ ਤੇਜ਼ੀ ਨਾਲ ਆਨਲਾਈਨ ਲਿਆਉਣ ਵਿੱਚ ਮਦਦ ਕਰਦਾ ਹੈ। Facebook Free Basics ਦੇ ਅੰਦਰ ਅਤੇ ਬਾਹਰ – ਸੰਸਥਾਵਾਂ ਦੀਆਂ ਸੇਵਾਵਾਂ ਨੂੰ ਚਾਲੂ ਕਰਨ ਵਿੱਚ ਮਦਦ ਕਰਨ ਲਈ ਸਾਧਨਾਂ ਦੇ ਇੱਕ ਵਿਆਪਕ ਪੈਕੇਜ ਦੀ ਪੇਸ਼ਕਸ਼ ਕਰਦਾ ਹੈ ਅਤੇ ਵਿਸ਼ਵ ਪੱਧਰ ਤੇ ਡੇਵਲਪਰਾਂ ਨਾਲ ਜੁੜਨ ਲਈ ਅਤੇ ਉਹਨਾਂ ਦੀਆਂ ਆਨਲਾਈਨ ਸੇਵਾਵਾਂ ਨੂੰ ਚਾਲੂ ਕਰਨ ਵਿੱਚ ਮਦਦ ਕਰਨ ਲਈ ਡੇਵਲਪਰ ਇਵੈਂਟ ਕਰਵਾਉਂਦਾ ਹੈ।

ਹੋਰ ਪੋਸਟ

Facebook © 2018 Powered by WordPress.com VIP