Free Basics ਨਿਰਮਾਤਾਵਾਂ ਲਈ ਨਵੇਂ ਟੂਲਸ ਪੇਸ਼ ਕਰ ਰਿਹਾ ਹੈ

F8

F8 ਵਿਖੇ ਅੱਜ ਅਸੀਂ Free Basics ਨਿਰਮਾਤਾਵਾਂ ਲਈ ਦੋ ਨਵੇਂ ਟੂਲਸ ਦੀ ਘੋਸ਼ਣਾ ਕਰ ਰਹੇ ਹਾਂ। ਅਸੀਂ ਸਤੰਬਰ ਵਿੱਚ ਕਿਸੇ ਵੀ ਨਿਰਮਾਤਾ ਲਈ Free Basics ਪਲੇਟਫਾਰਮ ਲਾਂਚ ਕੀਤਾ ਜਿਨ੍ਹਾਂ ਦੀ ਸੇਵਾ ਮੁੱਢਲੀ ਭਾਗੀਦਾਰੀ ਅਤੇ ਤਕਨੀਕੀ ਮਾਪਦੰਡ ਨੂੰ ਪੂਰਾ ਕਰਦੀ ਹੈ, ਅਤੇ ਹੁਣ ਸਾਡੇ ਕੋਲ ਪੂਰੀ ਦੁਨਿਆ ਵਿੱਚ 500 ਤੋਂ ਵੱਧ ਸੇਵਾਵਾਂ ਉਪਲਬਧ ਹਨ। Free Basics ਪਲੇਟਫਾਰਮ ਲਈ ਬਣਾਉਣ ਵਾਲੇ ਨਿਰਮਾਤਾ ਲੋਕਾਂ ਦੁਆਰਾ ਪ੍ਰਾਪਤ ਕੀਤੇ ਅਨੁਭਵਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰ ਭੂਮਿਕਾ ਅਦਾ ਕਰਦੇ ਹਨ ਜਦੋਂ ਉਹ Free Basics ਦੇ ਮਾਧਿਅਮ ਤੋਂ ਆਨਲਾਈਨ ਆਉਂਦੇ ਹਨ।

Free Basics ਸਿਮੂਲੇਟਰ

ਕਿਉਂਕਿ Free Basics ਪੁਰਾਣੀਆਂ ਡਿਵਾਈਸਾਂ ‘ਤੇ ਅਤੇ ਸੀਮਿਤ ਬੈਂਡਵਿੱਥ ਦੇ ਨਾਲ ਬ੍ਰਾਉਜ਼ ਕਰਨਾ ਅਨੁਕੂਲ ਬਣਾਉਂਦਾ ਹੈ, ਇਸਲਈ ਨਿਰਮਾਤਾਵਾਂ ਨੂੰ ਇਹਨਾਂ ਪਾਬੰਦੀਆਂ ਦੇ ਅਧੀਨ ਕੰਮ ਕਰਨ ਲਈ ਉਹਨਾਂ ਦੀਆਂ ਸੇਵਾਵਾਂ ਦੇ ਅਨੁਸਾਰ ਢਾਲਨਾ ਹੋਵੇਗਾ। ਹੁਣ, ਜਲਦੀ ਅਤੇ ਅਕਸਰ ਨਿਰਮਾਤਾਵਾਂ ਆਪਣੀਆਂ ਵੈੱਬਸਾਈਟਾਂ ਨੂੰ ਟੈਸਟ ਕਰਨ ਲਈ Free Basics ਸਿਮੂਲੇਟਰ ਨੂੰ ਵਰਤ ਸਕਦੇ ਹਨ, ਜੋ ਜਮਾ ਪ੍ਰਕਿਰਿਆ ਨੂੰ ਹੋਰ ਸੌਖਾ ਅਤੇ ਪ੍ਰਭਾਵਸ਼ਾਲੀ ਬਣਾਵੇਗਾ। ਕੋਈ ਵੀ ਨਿਰਮਾਤਾ Free Basics ਪਲੇਟਫਾਰਮ ਵੈੱਬਸਾਈਟ ‘ਤੇ Free Basics ਸਿਮੂਲੇਟਰ ਦੀ ਐਕਸੈਸ ਅਤੇ ਵਰਤੋਂ ਕਰ ਸਕਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ Free Basics ਸਿਮੂਲੇਟਰ ਹਾਰਡਵੇਅਰ ਅਤੇ ਨੈੱਟਵਰਕ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਣ ਲਈ ਨਿਰਮਾਤਾਵਾਂ ਲਈ ਉਪਯੋਗੀ ਸੋਮੇ ਵੱਜੋਂ ਪੇਸ਼ ਕਰੇਗਾ ਜਿਵੇਂ ਉਹ ਆਨਲਾਈਨ ਆਉਣ ਵਾਲੇ ਅਗਲੇ ਖਰਬਾਂ ਲੋਕਾਂ ਲਈ ਬਣਾਉਂਦੇ ਹਨ।

image

ਨਿਰਮਾਤਾਵਾਂ ਲਈ ਜਨਸੰਖਿਆ ਸੰਬੰਧੀ ਅੰਤਰਦ੍ਰਿਸ਼ਟੀਆਂ

ਅਸੀਂ ਨਿਰਮਾਤਾਵਾਂ ਲਈ ਜਨਸੰਖਿਆ ਸੰਬੰਧੀ ਅੰਤਰਦ੍ਰਿਸ਼ਟੀਆਂ ਵੀ ਲਾਂਚ ਕਰ ਰਹੇ ਹਾਂ ਤਾਂ ਉਹ Free Basics ‘ਤੇ ਉਹਨਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਕੇ ਲੋਕਾਂ ਦੀਆਂ ਕਿਸਮਾਂ ਨੂੰ ਬਿਹਤਰ ਸਮਝ ਸਕਣ। ਅੱਜ ਤੋਂ ਅਰੰਭ, Free Basics ਨਿਰਮਾਤਾਵਾਂ ਸਮੱਗਰੀ ਸਹਿਭਾਗੀ ਪੋਰਟਲ ਵਿੱਚ ਜਾ ਸਕਦੇ ਹਨ ਅਤੇ ਉਹਨਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਕੇ, ਕੁਲ ਮਿਲਾ ਕੇ ਅਤੇ ਦੇਸ਼ ਪੱਧਰ ਅਨੁਸਾਰ ਉਮਰ ਦਾਇਰੇ ਅਤੇ ਲੋਕਾਂ ਦੇ ਲਿੰਗ ਰਾਹੀਂ ਵਿਤਰਣਾਂ ਨੂੰ ਦੇਖ ਸਕਦੇ ਹਨ। ਇਹ ਜਾਣਕਾਰੀ ਗੁਮਨਾਮ ਅਤੇ ਏਕੀਕ੍ਰਿਤ ਹੈ, ਅਤੇ ਉਹਨਾਂ ਦਾ ਦਰਸ਼ਕ ਕੌਣ ਹੈ ਦੀ ਉਹਨਾਂ ਨੂੰ ਬਿਹਤਰ ਸਮਝ ਦੇ ਕੇ ਬਿਹਤਰ ਅਨੁਭਵਾਂ ਨੂੰ ਬਣਾਉਣ ਵਿੱਚ ਨਿਰਮਾਤਾਵਾਂ ਦੀ ਮੱਦਦ ਕਰਦੀ ਹੈ। ਨਿਰਮਾਤਾ ਸੰਬੰਧਿਤ ਆਬਾਦੀ ਲਈ ਉਹਨਾਂ ਦੀ ਸਮੱਗਰੀ ਨੂੰ ਜੋੜਨ ਲਈ ਦੇਸ਼ਾਂ ਵਿੱਚਕਾਰ Free Basics ‘ਤੇ ਉਹਨਾਂ ਦੇ ਉਪਭੋਗਤਾਵਾਂ ਦੀ ਜਨਸੰਖਿਆ ਸੰਬੰਧੀ ਜਾਣਕਾਰੀ ਨੂੰ ਵਰਤ ਸਕਦੇ ਹਨ। ਉਦਾਹਰਣ ਵੱਜੋਂ, ਨਿਰਮਾਤਾਵਾਂ ਇਹ ਸਿੱਖ ਸਕਦੇ ਹਨ ਕਿ ਕਿਸੇ ਵਿਸ਼ੇਸ਼ ਦੇਸ਼ ਵਿੱਚ ਉਹਨਾਂ ਦੀਆਂ ਸੇਵਾ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਬਹੁ-ਮਤ ਔਰਤਾਂ ਹਨ, ਜਾਂ ਉਹ ਬਹੁ-ਮਤ 25-34 ਸਾਲਾਂ ਦੇ ਲੋਕਾਂ ਵਿੱਚਕਾਰ ਹੈ। ਉਹਨਾਂ ਦੇ ਉਪਭੋਗਤਾਵਾਂ ਦੀ ਇਸ ਸਮਝ ਦੇ ਨਾਲ, ਨਿਰਮਾਤਾ ਇਸਦੇ ਅਨੁਸਾਰ ਉਹਨਾਂ ਦੇ Free Basics ਦੇ ਸਮੱਗਰੀ ਅਤੇ ਉਤਪਾਦ ਅਨੁਭਵ ਨੂੰ ਜੋੜ ਸਕਦੇ ਹਨ।

image (1)

ਅਸੀਂ Free Basics ਪਲੇਟਫਾਰਮ ਲਈ ਬਣਾਉਣ ਵਾਲੇ ਨਿਰਮਾਤਾਵਾਂ ਲਈ ਟੂਲਸ ਬਣਾਉਣ ਵਿੱਚ ਸਮਰਪਿਤ ਹਾਂ। ਅਸੀਂ Internet.org ਇੰਨੋਵੇਸ਼ਨ ਲੈਬ ਨੂੰ ਲਾਂਚ ਕਰਨ ਲਈ Ericsson ਦੇ ਨਾਲ ਸਹਿਭਾਗੀ ਬਣੇ ਹਾਂ, ਜੋ ਇਹ ਸਮਝਾਉਣ ਵਿੱਚ ਨਿਰਮਾਤਾਵਾਂ ਦੀ ਮੱਦਦ ਕਰਦੀ ਹੈ ਕਿ ਉਹਨਾਂ ਦੀਆਂ ਐਪਾਂ ਦੁਨਿਆ ਦੇ ਵੱਖਰੇ ਹਿੱਸੇ ਵਿੱਚ ਕਿਵੇਂ ਕੰਮ ਕਰਦੀ ਹੈ। ਪਿਛਲੀ ਮਾਰਚ, ਅਸੀਂ ਵੱਧਿਆ ਟ੍ਰੈਫ਼ਿਕ ਕੰਟਰੋਲ ਦੀ ਘੋਸਣਾ ਕੀਤੀ, ਜੋ ਇੱਕ ਖੁੱਲ੍ਹਾ ਸੋਮਾ ਤਕਨੀਕ ਹੈ ਜੋ ਨੈੱਟਵਕਰ ਦੀਆਂ ਸ਼ਰਤਾਂ ਸਾਂਗ ਕਰਦੀ ਹੈ। ਅਤੇ ਅਸੀਂ ਨਿਰਮਾਤਾਵਾਂ ਨੂੰ ਸਮਰਥਨ ਅਤੇ ਸੋਮੇ ਪ੍ਰਦਾਨ ਕਰਨ ਲਈ Praekelt Foundation ਅਤੇ NASCOMM ਵਰਗੀਆਂ ਸੰਸਥਾਵਾਂ ਦੇ ਨਾਲ ਸਹਿਭਾਗੀ ਬਣੇ ਹਾਂ ਜਿਵੇਂ ਉਹ Free Basics ਲਈ ਆਪਣੀਆਂ ਸੇਵਾਵਾਂ ਬਣਾਉਂਦੇ ਹਨ। Free Basics ਸਿਮੂਲੇਟਰ ਅਤੇ ਜਨਸੰਖਿਆ ਸੰਬੰਧੀ ਅੰਤਰਦ੍ਰਿਸ਼ਟੀਆਂ ਉਹਨਾਂ ਨਿਰਮਾਤਾਵਾਂ ਲਈ ਸੋਮੇ ਦੇ ਇਸ ਸਿਲਸਿਲੇ ਵਿੱਚ ਸਭ ਤੋਂ ਨਵੇਂ ਟੂਲਸ ਹਨ।

ਹੋਰ ਪੋਸਟ

Facebook © 2018 Powered by WordPress.com VIP