Facebook ਵੱਲੋਂ Free Basics

Facebook ਵੱਲੋਂ Free Basics ਮਾਰਕਿਟਾਂ ਵਿੱਚ ਲੋਕਾਂ ਨੂੰ ਉਹਨਾਂ ਦੇ ਮੋਬਾਈਲ ਫੋਨਾਂ ‘ਤੇ ਲਾਭਕਾਰੀ ਸੇਵਾਵਾਂ ‘ਤੇ ਪਹੁੰਚ ਦਿੰਦੇ ਹਨ ਜਿੱਥੇ ਇੰਟਰਨੈੱਟ ਪਹੁੰਚ ਘੱਟ ਕਿਫਾਇਤੀ ਹੋ ਸਕਦੀ ਹੈ। ਵੈੱਬਸਾਈਟਾਂ ਡੇਟਾ ਖ਼ਰਚਿਆਂ ਤੋਂ ਬਿਨਾਂ ਮੁਫ਼ਤ ਵਿੱਚ ਉਪਲਬਧ ਹਨ, ਅਤੇ ਖ਼ਬਰਾਂ, ਰੋਜ਼ਗਾਰ, ਸਿਹਤ, ਅਤੇ ਸਥਾਨਕ ਜਾਣਕਾਰੀ ਵਰਗੀਆਂ ਚੀਜਾਂ ‘ਤੇ ਆਧਾਰਿਤ ਸਮੱਗਰੀ ਸ਼ਾਮਲ ਹੈ। ਇਹਨਾਂ ਵੈੱਬਸਾਈਟਾਂ ਦੁਆਰਾ ਲੋਕਾਂ ਨੂੰ ਇੰਟਰਨੈੱਟ ਦੇ ਲਾਭਾਂ ਤੋਂ ਜਾਣੂ ਕਰਵਾਉਣ ਦੁਆਰਾ, ਅਸੀਂ ਹੋਰ ਲੋਕਾਂ ਨੂੰ ਔਨਲਾਈਨ ਲਿਆਉਣ ਅਤੇ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਵਿੱਚ ਮੱਦਦ ਦੀ ਉਮੀਦ ਕਰਦੇ ਹਾਂ।

ਵੇਖੋ ਕਿ ਕਿੱਥੇ Free Basics ਉਪਲਬਧ ਹੈ

ਮੋਬਾਈਲ ਸੰਚਾਲਕ

ਸੰਸਾਰ ਦੀ 85% ਤੋਂ ਵੱਧ ਆਬਾਦੀ ਮੌਜੂਦਾ ਸੈਲੂਲਰ ਕਵਰੇਜ ਵਾਲੇ ਖੇਤਰਾਂ ਵਿੱਚ ਰਹਿੰਦੀ ਹੈ, ਪਰ ਮੋਬਾਈਲ ਡੇਟਾ ਮਹਿੰਗਾ ਹੈ ਅਤੇ ਲੋਕਾਂ ਲਈ ਇਸ ਦਾ ਲਾਭ ਲੈਣਾ ਮੁਸ਼ਕਲ ਹੈ ਜਦੋਂ ਤੱਕ ਉਹਨਾਂ ਨੇ ਇੰਟਰਨੈੱਟ ਦੇ ਲਾਭਾਂ ਦਾ ਅਨੁਭਵ ਨਾ ਕੀਤਾ ਹੋਵੇ। ਮੋਬਾਈਲ ਓਪਰੇਟਰਾਂ ਨਾਲ ਸਾਂਝੇਦਾਰੀ ਦੁਆਰਾ, 1 ਅਰਬ ਤੋਂ ਵੱਧ ਲੋਕ ਹੁਣ ਮੁਫ਼ਤ ਵਿੱਚ, ਮੁੱਢਲੀਆਂ ਵੈੱਬਸਾਈਟਾਂ ‘ਤੇ ਪਹੁੰਚ ਤੋਂ ਮਿਲਣ ਵਾਲੇ ਗਿਆਨ ਅਤੇ ਪ੍ਰੇਰਨਾ ਦਾ ਅਨੁਭਵ ਲੈ ਸਕਦੇ ਹਨ।

ਜੇਕਰ ਤੁਸੀਂ ਮੋਬਾਈਲ ਸੰਚਾਲਕ ਹੋ, ਤਾਂ ਨਾ-ਜੁੜਿਆਂ ਨਾਲ ਜੁੜਨ ਅਈ ਸਾਡੇ ਸਾਥੀ ਬਣੋ।

ਹੋਰ ਜਾਣੋ 

 

fbs-made-more-efficient-SHOT_01_06361

ਪਲੇਟਫਾਰਮ

ਸੈਂਕੜਿਆਂ ਡਿਵੈਲਪਰਾਂ, non-profits, ਅਤੇ ਸਰਕਾਰਾਂ ਦੇ ਸਹਿਯੋਗ ਨਾਲ, Free Basics ਸਥਾਨਕ ਹਾਜ਼ਰੀਨਾਂ ਲਈ ਮੁੱਢਲੀਆਂ ਵੈੱਬਸਾਈਟਾਂ ਲਈ ਪਹੁੰਚ ਦਿੰਦਾ ਹੈ। ਜੇਕਰ ਤੁਸੀਂ ਇੱਕ ਡਿਵੈਲਪਰ, non-profit, ਜਾਂ ਸਰਕਾਰ ਹੋ ਜਿਸ ਦਾ ਟੀਚਾ ਅਣ-ਕਨੈਕਟ ਆਬਾਦੀ ਨੂੰ ਤੁਹਾਡੀ ਜਾਣਕਾਰੀ ਅਤੇ ਸੇਵਾਵਾਂ ਤੱਕ ਪਹੁੰਚਾਉਣਾ ਹੈ, Free Basics ਪਲੇਟਫਾਰਮ ਨਾਲ ਜੁੜੋ।

ਹੋਰ ਜਾਣੋ