ਮੋਬਾਈਲ ਔਪਰੇਟਰ ਪਾਰਟਨਰਸ਼ਿਪ ਪ੍ਰੋਗਰਾਮ

ਮੋਬਾਈਲ ਔਪਰੇਟਰ ਪਾਰਟਨਰਸ਼ਿਪ ਪ੍ਰੋਗਰਾਮ

Internet.org ਮੋਬਾਈਲ ਔਪਰੇਟਰਾਂ ਨੂੰ ਟਿਕਾਊ ਪ੍ਰੋਗਰਾਮ ਪ੍ਰਦਾਨ ਕਰਦਾ ਹੈ ਜੋ ਨਵੇਂ ਗਾਹਕ ਦੀ ਯਾਤਰਾ ਦੇ ਹਰ ਕਦਮ ਨੂੰ ਸੰਬੋਧਿਤ ਕਰਦਾ ਹੈ। ਪ੍ਰੋਗਰਾਮ ਲੋਕਾਂ ਨੂੰ ਇੰਟਰਨੈੱਟ ਦੇ ਲਾਭ ਅਤੇ ਮਹੱਤਵ ਦੱਸਣ ਲਾ ਸ਼ੁਰੂ ਹੁੰਦਾ ਹੈ। ਇੱਕ ਵਾਰ ਲੋਕ ਇੰਟਰਨੈੱਟ ਨੂੰ ਸਮਝ ਜਾਂਦੇ ਹਨ ਅਤੇ ਰੁੱਝ ਜਾਂਦੇ ਹਨ, ਅਸੀਂ ਨਵੇਂ ਉਪਭੋਗੀਆਂ ਨੂੰ ਬਣਾਈ ਰੱਖਣ ਵਿੱਚ ਆਪਣੇ ਭਾਈਵਾਲਾਂ ਦੀ ਮੱਦਦ ਕਰਦੇ ਹਾਂ – 50% ਤੋਂ ਵੱਧ ਲੋਕ ਜੋ Internet.org ਨੂੰ ਵਰਤਦੇ ਹਨ 30 ਦਿਨਾਂ ਦੇ ਅੰਦਰ ਵਿਆਪਕ ਇੰਟਰਨੈੱਟ ਨੂੰ ਐਕਸੈੱਸ ਕਰਨ ਅਤੇ ਡੇਟਾ ਲਈ ਭੁਗਤਾਨ ਕਰਦੇ ਹਨ।

ਅਸੀਂ ਇੱਕ ਮਜਬੂਤ ਬੁਨਿਆਦੀ ਢਾਂਚਾ ਬਣਾਇਆ ਹੈ ਜੋ ਕਿਸੇ ਵੀ ਔਪਰੇਟਰ ਲਈ ਆਪਣੇ ਨੈੱਟਵਰਕ ‘ਤੇ ਲੋੜੀਂਦੇ ਤਕਨੀਕੀ ਕੰਮ ਅਤੇ ਏਕੀਕਰਣ ਨੂੰ ਪੂਰਾ ਕਰਕੇ Free Basic Services ਨੂੰ ਸ਼ੁਰੂ ਕਰਨਾ ਆਸਾਨ ਬਣਾਉਂਦਾ ਹੈ। Internet.org ਨਿਵੇਕਲਾ ਨਹੀਂ ਹੈ। ਅਸੀਂ ਦੁਨੀਆਭਰ ਦੇ ਸਾਰੇ ਔਪਰੇਟਰਾਂ ਨੂੰ ਭਾਗ ਲੈਣ ਲਈ ਸੱਦਾ ਦਿੰਦੇ ਹਾਂ।

ਇਹ ਮੋਬਾਈਲ ਔਪਰੇਟਰ ਉਦਯੋਗ ਲਈ ਟਿਕਾਉ ਸਿਸਟਮ ਤਿਆਰ ਕਰਨ ਦੀ ਇੱਕ ਸ਼ੁਰੁਆਤ ਹੈ। ਜੇ ਤੁਸੀਂ ਸਾਡੇ ਨਾਲ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹੋ, ਜਾਂ ਹੋਰ ਸਿਖਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਇਥੇ ਸੰਪਰਕ ਕਰੋ।

ਸਾਡੇ ਨਾਲ ਭਾਈਵਾਲੀ ਕਰੋ

ਕੀ ਤੁਸੀਂ ਇੱਕ ਮੋਬਾਇਲ ਔਪਰੇਟਰ ਹੋ ਜੋ Internet.org ਬਾਰੇ ਜਾਨਣਾ ਚਾਹੁੰਦੇ ਹੋ? ਅਸੀਂ ਤੁਹਾਡੇ ਤੋਂ ਸੁਣਨ ਦੀ ਉਡੀਕ ਕਰ ਰਹੇ ਹਾਂ?

ਸਾਡੇ ਨਾਲ ਸੰਪਰਕ ਕਰੋ